×

Highlight

Municipal Corporation Mohali Office to Remain Open on Weekends for Property Tax Collection

SAS Nagar, February 28, 2025:
The Municipal Corporation Mohali office will remain open on Saturdays and Sundays from 9:00 AM to 2:00 PM throughout the month of March for the collection of property tax, informed Commissioner Sh. Parminder Pal Singh.

Making appeal to the Residents to take advantage of the extended hours to complete their property tax payments, he said the initiative aims to provide convenience and facilitate timely payments.

For further information, residents may contact the Municipal Corporation office.

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਫ਼ਰਵਰੀ:
ਨਗਰ ਨਿਗਮ ਐਸ. ਏ. ਐਸ.ਨਗਰ ਦੇ ਕਮਿਸ਼ਨਰ ਸ਼੍ਰੀ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲੀ ਰੱਖੀ ਜਾਵੇਗੀ, ਤਾਂ ਜੋ ਲੋਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਾ ਸਕਣ। ਉਹਨਾਂ ਨੇ ਇਹ ਵੀ ਦਸਿਆ ਕਿ ਨਗਰ ਨਿਗਮ ਮੋਹਾਲੀ ਦੇ ਪ੍ਰਾਪਰਟੀ ਟੈਕਸ ਇਕੱਠਾ ਕਰਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਨਗਰ ਨਿਗਮ ਦੁਆਰਾ ਪ੍ਰਾਪਰਟੀ ਟੈਕਸ ਡਿਫਾਲਟਰ ਨੂੰ ਨੋਟਿਸ ਭੇਜੇ ਜਾ ਰਹੇ ਹਨ ਅਤੇ ਨਗਰ ਨਿਗਮ ਵੱਲੋਂ ਪਿਛਲੇ ਹਫਤੇ ਕੁਝ ਪ੍ਰਾਪਰਟੀਆਂ ਨੂੰ ਸੀਲ ਕੀਤਾ ਗਿਆ ਹੈ। ਵਿੱਤੀ ਵਰ੍ਹੇ 2024-2025 ਦਾ ਪ੍ਰਾਪਰਟੀ ਟੈਕਸ ਭਰਨ ਦੀ ਆਖਰੀ ਮਿਤੀ 31-03-2025 ਹੈ।
ਕਮਿਸ਼ਨਰ ਸ਼੍ਰੀ ਪਰਮਿੰਦਰ ਪਾਲ ਸਿੰਘ ਨੇ ਮੋਹਾਲੀ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸਹੂਲਤ ਲਈ ਪੂਰੇ ਮਾਰਚ ਮਹੀਨੇ ਵਿੱਚ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਹਫਤੇ ਦੇ ਅਖੀਰਲੇ ਦਿਨ ਸ਼ਨੀਵਾਰ ਅਤੇ ਐਤਵਾਰ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 2.00 ਤੱਕ ਖੁੱਲੀ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਣਦੇ ਪ੍ਰਾਪਰਟੀ ਟੈਕਸ ਦੀ ਸਹੀ ਅਸੈਸਮੈਂਟ ਕਰਕੇ ਜਮ੍ਹਾਂ ਕਰਵਾਉਣ। ਜਿੰਨ੍ਹਾਂ ਪ੍ਰਾਪਰਟੀ ਟੈਕਸ ਧਾਰਕਾਂ ਵੱਲੋਂ ਪ੍ਰਾਪਰਟੀ ਟੈਕਸ ਨਹੀਂ ਜਮ੍ਹਾਂ ਕਰਵਾਇਆ ਜਾ ਰਿਹਾ ਹੈ ਜਾਂ ਗਲਤ ਅਸੈਸਮੈਂਟ ਕਰਕੇ ਘੱਟ ਪ੍ਰਾਪਰਟੀ ਟੈਕਸ ਭਰਿਆ ਜਾ ਰਿਹਾ ਹੈ, ਉਨ੍ਹਾਂ ਤੋ ਪ੍ਰਾਪਰਟੀ ਟੈਕਸ ਜੁਰਮਾਨੇ ਅਤੇ ਵਿਆਜ ਸਮੇਤ ਵਸੂਲ ਕੀਤਾ ਜਾਵੇਗਾ।

Previous post

Education Minister Harjot Bains calls upon Punjab school students to work hard to shape their future and take admission in nationally reputed institutes like IISER

Next post

ਖੇਤੀਬਾੜੀ ਟੀਮਾਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਦੀ ਡਾ. ਕਰਨਜੀਤ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਕੀਤਾ ਫਸਲਾਂ ਦਾ ਨਿਰੀਖਣਕਿਹਾ !ਬਾਰਿਸ਼ ਫਸਲਾਂ ਲਈ ਲਾਹੇਵੰਦ ਅਜੇ ਤੱਕ ਸਪਰੇਅ ਕਰਨ ਦੀ ਨਹੀਂ ਲੋੜ- ਡਾ. ਕਰਨਜੀਤ ਸਿੰਘ ਗਿੱਲ

Post Comment

You May Have Missed