×

Highlight

ਜ਼ਿਲ੍ਹਾ ਮੋਗਾ ਵਿੱਚ ‘ ਪਹਿਲ ‘ ਪ੍ਰੋਜੈਕਟ ਦੇ ਦੂਜੇ ਪੜਾਅ ਦੀ ਸ਼ੁਰੂਆਤ

ਜ਼ਿਲ੍ਹਾ ਮੋਗਾ ਵਿੱਚ ‘ ਪਹਿਲ ‘ ਪ੍ਰੋਜੈਕਟ ਦੇ ਦੂਜੇ ਪੜਾਅ ਦੀ ਸ਼ੁਰੂਆਤ

– ਸਰਕਾਰੀ ਸਕੂਲਾਂ ਦੀਆਂ 20 ਹਜ਼ਾਰ ਵਰਦੀਆਂ ਤਿਆਰ ਕਰਨਗੀਆਂ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ

– 35 ਗਰੁੱਪਾਂ ਦੀਆਂ 150 ਔਰਤਾਂ ਨੂੰ ਮਿਲਿਆ ਘਰ ਬੈਠੇ ਰੁਜ਼ਗਾਰ, ਪ੍ਰਤੀ ਵਰਦੀ ਮਿਲਣਗੇ 100 ਰੁਪਏ

ਮੋਗਾ, 21 ਫਰਵਰੀ (000) – ਪਹਿਲੇ ਸਾਲ ਦੀ ਅਪਾਰ ਸਫ਼ਲਤਾ ਤੋਂ ਬਾਅਦ ਜ਼ਿਲ੍ਹਾ ਮੋਗਾ ਵਿੱਚ ‘ ਪਹਿਲ ‘ ਪ੍ਰੋਜੈਕਟ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਇਸ ਪ੍ਰੋਜੈਕਟ ਤਹਿਤ 145 ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਨੂੰ ਤਿਆਰ ਕਰਨ ਦਾ ਕੰਮ ਸਵੈ ਸਹਾਇਤਾ ਗਰੁੱਪਾਂ ਨੂੰ ਸੌਂਪਿਆ ਗਿਆ ਹੈ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਪੀ.ਸੀ.ਐਸ ਵੱਲੋਂ ਕਲੱਸਟਰ ਲੈਵਲ ਫੈਡਰੇਸ਼ਨ ਇੰਦਰਗੜ੍ਹ ਵਿਖੇ ਪਹਿਲ ਪ੍ਰੋਜੈਕਟ ਅਧੀਨ ਬਣਾਏ ਗਏ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਜਿਲ੍ਹਾ ਮੋਗਾ ਵਿਖੇ ਪਹਿਲ ਪ੍ਰਜੈਕਟ ਦੇ ਦੂਜੇ ਪੜਾਅ ਦਾ ਆਗਾਜ ਕਰਵਾਇਆ ਗਿਆ।


ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਿਲ੍ਹਾ ਮੋਗਾ ਵਿੱਚ ਪਹਿਲ ਪ੍ਰੋਜੈਕਟ 2024 ਵਿੱਚ ਲਾਗੂ ਕੀਤਾ ਗਿਆ ਸੀ।ਜਿਸ ਦੇ ਅੰਤਰਗਤ ਬਲਾਕ ਕੋਟ ਈਸੇ ਖਾਂ ਦੇ ਪਿੰਡ ਇੰਦਰਗੜ੍ਹ ਵਿਖੇ ਪਹਿਲ ਸੈਂਟਰ ਸਥਾਪਿਤ ਕੀਤਾ ਗਿਆ ਅਤੇ ਧਰਮਕੋਟ 1 ਅਤੇ ਧਰਮਕੋਟ 2 ਦੇ ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਸਕੂਲਾਂ ਦੀਆਂ ਲਗਭਗ 10000 ਵਰਦੀਆਂ ਦਾ ਆਰਡਰ ਤਿਆਰ ਕੀਤਾ ਗਿਆ ਸੀ ਅਤੇ ਸਕੂਲਾਂ ਦੇ ਵਿੱਦਿਆਰਥੀਆਂ ਨੂੰ ਵੰਡਿਆ ਗਿਆ ਹੈ।ਜਿਸ ਨਾਲ ਸੈਲਫ ਹੈਲਪ ਗਰੁੱਪਾਂ ਦੀਆਂ ਲਗਭਗ 150 ਔਰਤਾਂ ਨੂੰ ਰੁਜਗਾਰ ਪ੍ਰਾਪਤ ਹੋਇਆ ਅਤੇ ਪ੍ਰਤੀ ਵਰਦੀ 100 ਰੁਪਏ ਦਾ ਲਾਭ ਪ੍ਰਾਪਤ ਹੋਇਆ ਹੈ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਮੋਗਾ ਨੂੰ 20,000 ਸਕੂਲੀ ਵਰਦੀਆਂ ਦਾ ਟੀਚਾ ਦਿੱਤਾ ਗਿਆ ਹੈ। ਜਿਸ ਸਬੰਧੀ 145 ਸਕੂਲਾਂ ਦਾ ਆਰਡਰ ਸਿੱਖਿਆ ਵਿਭਾਗ ਪਾਸੋਂ ਪ੍ਰਾਪਤ ਕਰ ਲਿਆ ਹੈ। ਇਸ ਆਰਡਰ ਅਧੀਨ ਬਲਾਕ ਬਲਾਕ ਈਸੇ ਖਾਂ ਵਿੱਚ ਬਣੇ ਸੈਲਫ ਗਰੁੱਪਾਂ ਵਿੱਚੋਂ ਲਗਭਗ 35 ਗਰੁੱਪਾਂ ਦੀਆਂ ਔਰਤਾਂ ਨੂੰ ਘਰ ਬੈਠੇ ਹੀ ਰੋਜ਼ਗਾਰ ਮਿਲੇਗਾ। ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਵੱਲੋਂ ਜਲਦ ਹੀ ਇਹ ਆਰਡਰ ਪੂਰਾ ਕਰਕੇ ਸਮੇਂ ਸਿਰ ਵਰਦੀਆਂ ਦੀ ਡਿਲਵਰੀ ਕੀਤੀ ਜਾਵੇਗੀ। ਉਹਨਾਂ ਵੱਲੋਂ ਔਰਤਾਂ ਨੂੰ ਸੈਲਫ ਹੈਲਪ ਗੁਰੱਪਾਂ ਨਾਲ ਜੁਣਨ ਦੀ ਵੀ ਅਪੀਲ ਕੀਤੀ 

ENGLISH

The beginning of the second stage of the ‘Pehal’ project in District Moga

  • Women of 20,000 uniforms of government schools will produce self support groups
  • 35 Women’s 150 women have been set up at home, employment per uniform

Moga, February 21 (000) – The second stage of the “initiative ‘project has started in District Moga as per the first year. Under this project, the work of the uniforms of 145 schools have been handed over to self support groups.
Additional Deputy Commissioner in this regard Mr. Jagwinderjit Singh Grewal, PCS visited under the pehal project at Cluster Level Federation and the started second stage of the initiative Pehal.

He said that according to the orders of the Punjab government, the Pehal project in District Moga was established in 2024. Under this scheme the first center was estabalished in Indergarh and The order of about 10000 uniforms for primary and pre-primary schools of Dharamit 1 and Dharamkot 2 were made and distributed to students. With this almost 150 women’s of Self Help Group were given the jobs as well as got Rs100 profit per uniform
The additional Deputy Commissioner said that this time the Punjab government has been given a target of 20,000 school uniforms to District Moga. Already education department received the order from 145 schools. Under this order about 35 groups of Self Help Groups will get employment at home. The women of the Self Help group will complete the order as per the timeline. He also appealed women to join Self Help Group

Post Comment

You May Have Missed