
ਖੇਤੀਬਾੜੀ ਟੀਮਾਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਦੀ ਡਾ. ਕਰਨਜੀਤ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਕੀਤਾ ਫਸਲਾਂ ਦਾ ਨਿਰੀਖਣਕਿਹਾ !ਬਾਰਿਸ਼ ਫਸਲਾਂ ਲਈ ਲਾਹੇਵੰਦ ਅਜੇ ਤੱਕ ਸਪਰੇਅ ਕਰਨ ਦੀ ਨਹੀਂ ਲੋੜ- ਡਾ. ਕਰਨਜੀਤ ਸਿੰਘ ਗਿੱਲ
ਮੋਗਾ, 28 ਫਰਵਰੀ,
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਜ਼ਿਲ੍ਹਾ ਮੋਗਾ ਦੀਆਂ ਟੀਮਾਂ ਵੱਲੋਂ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ, ਮੋਗਾ ਦੀ ਰਹਿਨੁਮਾਈ ਹੇਠ ਕਿਸਾਨਾਂ ਦੇ ਖੇਤਾਂ ਵਿਚ ਦੌਰੇ ਕੀਤੇ ਜਾ ਰਹੇ ਹਨ ਅਤੇ ਫ਼ਸਲਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪੱਧਰ ਦੀ ਟੀਮ ਵੱਲੋਂ ਅੱਜ ਬਲਾਕ ਮੋਗਾ-2 ਦੇ ਪਿੰਡਾਂ ਦਾ ਦੌਰਾ ਕੀਤਾ ਗਿਆ, ਇਸ ਦੌਰਾਨ ਡਾ. ਗਿੱਲ ਨੇ ਦੱਸਿਆ ਕਿ ਫ਼ਸਲਾਂ ਦੀ ਹਾਲਤ ਬਹੁਤ ਵਧੀਆ ਹੈ ਅਤੇ ਕਿਸੇ ਵੀ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਅਜੇ ਤੱਕ ਵੇਖਣ ਵਿੱਚ ਨਹੀਂ ਆਇਆ। ਇਸ ਲਈ ਕਿਸਾਨ ਵੀਰ ਕਿਸੇ ਵੀ ਤਰ੍ਹਾਂ ਦੀ ਸਪਰੇਅ ਕਰਨ ਤੋਂ ਗੁਰੇਜ਼ ਕਰਨ ਅਤੇ ਲਗਾਤਾਰ ਆਪਣੀਆਂ ਫਸਲਾਂ ਦਾ ਮੁਆਇਨਾ ਕਰਦੇ ਰਹਿਣ। ਇਸ ਸਮੇਂ ਜ਼ਿਲ੍ਹੇ ਵਿਚ ਰੁਕ ਰੁਕ ਕੇ ਵਰਖਾ ਹੋ ਰਹੀ ਹੈ ਅਤੇ ਇਹ ਬਾਰਸ਼ ਖੇਤੀ ਲਈ ਲਾਹੇਵੰਦ ਸਾਬਤ ਹੋਵੇਗੀ ਕਿਉਂਕਿ ਇਸ ਸਮੇਂ ਫਸਲਾਂ ਨੂੰ ਪਾਣੀ ਦੀ ਜ਼ਰੂਰਤ ਹੈ।


ਉਹਨਾਂ ਦੱਸਿਆ ਅੱਜ ਜ਼ਿਲ੍ਹਾ ਸਦਰ ਮੁਕਾਮ ਤੇ 10.2 ਐੈਮ.ਐਮ ਵਰਖਾ ਰਿਕਾਰਡ ਕੀਤੀ ਗਈ ਹੈ। ਟੀਮਾਂ ਵੱਲੋਂ ਮਲਚਿੰਗ ਅਤੇ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ। ਇਨ੍ਹਾਂ ਖੇਤਾਂ ਵਿਚ ਵੀ ਫਸਲ ਦੀ ਹਾਲਤ ਬਹੁਤ ਵਧੀਆ ਸੀ। ਤੇਜ਼ ਹਵਾਵਾਂ ਕਰਕੇ ਮਲਚਿੰਗ ਅਤੇ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਕਣਕ ਦੀ ਫ਼ਸਲ ਦੇ ਡਿੱਗਣ ਦੇ ਬਹੁਤ ਘੱਟ ਮੌਕੇ ਹੁੰਦੇ ਹਨ। ਇਸ ਲਈ ਕਿਸਾਨਾਂ ਨੂੰ ਅਜਿਹੀ ਨਵੀਨਤਮ ਤਕਨੀਕਾਂ ਨੂੰ ਅਪਨਾਉਣ ਦੀ ਲੋੜ ਹੈ।
ਇਸ ਮੌਕੇ ਡਾ: ਬਲਵਿੰਦਰ ਸਿੰਘ ਲੱਖੇਵਾਲੀ ਪ੍ਰੋਜੈਕਟ ਡਾਇਰੈਕਟਰ ਆਤਮਾ, ਡਾ. ਮਨਮੋਹਣ ਸਿੰਘ ਖੇਤੀ ਵਿਕਾਸ ਅਫਸਰ, ਡਾ. ਲੱਕੀ ਸਿੰਘ ਖੇਤੀਬਾੜੀ ਉਪ ਨਿਰੀਖਕ, ਹਰਪ੍ਰੀਤ ਅਰੋੜਾ ਖੇਤੀਬਾੜੀ ਉਪ ਨਿਰੀਖਕ, ਦਿਲਸ਼ਾਦ ਸਿੰਘ ਏ.ਟੀ.ਐਮ ਅਤੇ ਲਵਪ੍ਰੀਤ ਸਿੰਘ ਬੇਲਦਾਰ ਹਾਜ਼ਰ ਸਨ।
Post Comment