×

Highlight

ਭਗਵੰਤ ਸਿੰਘ ਮਾਨ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰ ਰਹੀ ਹੈ ਲਗਾਤਾਰ ਠੋਸ ਉਪਰਾਲੇ : ਕੁਲਵੰਤ ਸਿੰਘ

ਸੈਕਟਰ- 79 ਵਿਖੇ 2- ਰੋਜ਼ਾ ਕਬੱਡੀ ਕੱਪ -….
ਓਪਨ ਕਲੱਬ ਦੀਆਂ ਟੀਮਾਂ ਦੇ ਮੁਕਾਬਲੇ ਚ ਮੌਲੀ ਵੈਦਵਾਨ ਨੇ ਪਹਿਲਾ , ਕੁੰਬੜਾਂ ਨੇ ਦੂਸਰਾ ਸਥਾਨ ਕੀਤਾ ਪ੍ਰਾਪਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਫਰਵਰੀ:
ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੋਹਾਲੀ ਦੀ ਤਰਫੋਂ 6ਵਾਂ ਕਬੱਡੀ ਕੱਪ ਸੈਕਟਰ -79 ਸਾਹਮਣੇ ਐਮਟੀ ਸਕੂਲ ਮੋਹਾਲੀ ਵਿਖੇ ਕਰਵਾਏ ਕਬੱਡੀ ਕੱਪ ਦੇ ਇਨਾਮ ਵੰਡ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਰਮੀ ਪਾਰਟੀ ਦੀ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਖੇਡ ਮੈਦਾਨ ਵਿੱਚ ਜਾਣਾ ਵਧੇਰੇ ਪਸੰਦ ਕਰ ਰਹੀ ਹੈ, ਕਿਉਂਕਿ ਖੇਡਾਂ ਦੇ ਲਈ ਕਾਰਾਗਰ ਮਾਹੌਲ ਤਿਆਰ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਖੇਡਾਂ ਦੇ ਮਾਮਲੇ ਵਿੱਚ ਸਭਨਾਂ ਮੰਤਰੀ ਸਾਹਿਬਾਨ ਅਤੇ ਵਿਧਾਇਕਾਂ ਨੂੰ ਇਹ ਸਪਸ਼ਟ ਦਿਸ਼ਾ – ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਦੇ ਵਿੱਚ ਨੌਜਵਾਨ ਪੀੜੀ ਨੂੰ ਭਟਕਣ ਤੋਂ ਬਚਾਉਣ ਦੇ ਲਈ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਲਈ ਖੇਡ ਮੇਲਿਆਂ ਦਾ ਆਯੋਜਨ ਲਗਾਤਾਰ ਹੁੰਦਾ ਰਹਿਣਾ ਚਾਹੀਦਾ ਹੈ ਅਤੇ ਖਿਡਾਰੀਆਂ ਨੂੰ ਖੇਡ ਕਿੱਟ ਜਾਂ ਖੇਡਾਂ ਨਾਲ ਸੰਬੰਧਿਤ ਕੋਈ ਵੀ ਹੋਰ ਸਮਾਨ ਦੀ ਜਰੂਰਤ ਹੋਵੇ, ਉਹ ਤੁਰੰਤ ਮੁਹਈਆ ਕਰਵਾਇਆ ਜਾਵੇ। ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਕਬੱਡੀ ਕੱਪ ਦੇ ਪ੍ਰਬੰਧਕਾਂ- ਭੁਪਿੰਦਰ ਸਿੰਘ ਭਿੰਦਾ ਅਤੇ ਹਰਮੇਸ਼ ਸਿੰਘ ਕੁੰਭੜਾ ਸਮੇਤ ਸਭਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਉਹ ਕਲੱਬ ਦੀ ਲਈ ਹਰ ਸੰਭਵ ਜੋ ਵੀ ਉਹਨਾਂ ਦੀ ਜਿੰਮੇਵਾਰੀ ਲਗਾਈ ਜਾਵੇਗੀ, ਉਹ ਹਰ ਸਮੇਂ ਕਲੱਬ ਪ੍ਰਬੰਧਕਾਂ ਦੇ ਨਾਲ ਖੜੇ ਹਨ।

kulwant singh supporting games in punjab


ਇਸ 6ਵੇਂ ਕਬੱਡੀ ਕੱਪ ਸੰਬੰਧੀ ਗੱਲ ਕਰਦੇ ਹੋਏ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਕਬੱਡੀ ਕੋਚ ਨੇ ਦੱਸਿਆ ਕਿ ਸਵੇਰ ਵੇਲੇ ਤੋਂ ਹੀ ਜਿੱਥੇ ਵੱਡੀ ਗਿਣਤੀ ਵਿੱਚ ਇਸ ਕਬੱਡੀ ਕੱਪ ਵਿੱਚ ਸ਼ਾਮਿਲ ਹੋਣ ਲਈ ਖਿਡਾਰੀਆਂ ਦਾ ਤਾਂਤਾ ਲੱਗਿਆ ਹੋਇਆ ਸੀ, ਉੱਥੇ ਦੇਸ਼ਾਂ- ਵਿਦੇਸ਼ਾਂ ਦੇ ਵਿੱਚੋਂ ਵੀ ਇਸ ਕਬੱਡੀ ਕੱਪ ਦੌਰਾਨ ਖਿਡਾਰੀਆਂ ਦੇ ਦੀ ਖੇਡ ਕਲਾ ਦਾ ਆਨੰਦ ਮਾਨਣ ਦੇ ਲਈ ਖੇਡ ਪ੍ਰੇਮੀ ਪੁੱਜੇ, ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ
ਕਬੱਡੀ 45 ਕਿਲੋ-55 ਕਿਲੋ ਪੁਆਧ ਫੈਡਰੇਸ਼ਨ ਦੀਆਂ ਟੀਮਾਂ ਤੇ ਓਪਨ ਕਲੱਬ ਦੇ ਮੈਚ ਕਰਵਾਏ ਗਏ , ਪੁਆਧ ਫੈਡਰੇਸ਼ਨ ਦੀਆਂ ਟੀਮਾ ਫਾਈਨਲ ਕੁੰਭੜਾ ਤੇ ਮੋਲੀ ਬੈਦਬਾਨ ਵਿੱਚ ਹੋਇਆ, ਜਿਸ ਵਿੱਚ ਮੋਲੀ ਬੈਦਬਾਨ ਦੀ ਟੀਮ ਪਹਿਲੇ ਅਤੇ ਕੁੰਭੜੇ ਦੀ ਟੀਮ ਦੂਸਰੇ ਸਥਾਨ ਤੇ ਰਹੀ, ਪਹਿਲੀ ਨੂੰ 31000/- ਰੁਪਏ ਅਤੇ ਦੂਸਰੀ ਨੂੰ 21 ਹਜਾਰ ਰੁਪਏ ਦਿੱਤੇ ਗਏ, ਕਬੱਡੀ ਕੱਪ ਪਹਿਲੇ ਦਿਨ ਉਦਘਾਟਨ – ਉਮਰਾਓ ਸਿੰਘ ਯੂ.ਕੇ. ਵਾਲਿਆਂ ਨੇ ਬੈਸਟ ਰੇਡਰ ਮੋਲੀ ਬੈਦਵਾਨ 2100 ਰੁਪਏ ਬੈਸਟ ਜਾਫੀ ਮੋਲੀ ਕਿੰਦਾ ਬੈਦਵਾਨ 2100 ਰੁਪਏ ਦਿੱਤੇ ਗਏ,
ਆਲ ਓਪਨ ਪਹਿਲਾ- ਮੋਲੀ ਬੈਦਵਾਨ ਇਕ ਲੱਖ ਰੁਪਏ, ਦੂਸਰਾ ਮਨਾਣਾ ਦੀ ਟੀਮ 71 ਹਜਾਰ ਰੁਪਏ ਦਿੱਤੇ ਗਏ।
ਕਬੱਡੀ ਕੱਪ ਦੇ ਦੂਸਰੇ ਦਿਨ ਉਦਘਾਟਨ ਅਵਤਾਰ ਸਿੰਘ – ਮੈਂਬਰ ਬਲਾਕ ਸੰਮਤੀ ਮੋਲੀ ਬੈਦਵਾਨ ਅਤੇ ਗੁਰਸੇਵਕ ਸਿੰਘ ਸਰਪੰਚ ਦੇ ਵੱਲੋਂ ਕੀਤਾ ਗਿਆ।
ਇਸ ਮੌਕੇ ਤੇ ਪੰਮਾ ਸੁਹਾਣਾ ਕੌਮਾਂਤਰੀ ਖਿਡਾਰੀ ਜੋ ਕਿ ਪਿਛਲੇ ਸਾਲ ਸੜਕ ਦੁਰਘਟਨਾ ਵਿੱਚ ਅਕਾਲ ਚਲਾਣਾ ਕਰ ਗਿਆ ਸੀ,
ਦੇ ਪਿਤਾ ਸਰਦਾਰ ਪਿਆਰਾ ਸਿੰਘ ਸੁਹਾਣਾ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਸਟੇਟ ਅਵਾਰਡੀ ਫੂਲਰਾਜ ਸਿੰਘ- ਸਾਬਕਾ ਕੌਂਸਲਰ, ਪ੍ਰਿੰਸੀਪਲ ਅਮਰਜੀਤ ਸਿੰਘ, ਗੁਰਮਿੰਦਰ ਸਿੰਘ ਯੂ.ਐਸ.ਏ., ਅਮਰਾਓ ਸਿੰਘ ਯੂ.ਕੇ, ਕੁਲਦੀਪ ਸਿੰਘ ਸਮਾਨਾ, ਆਰ.ਪੀ ਸ਼ਰਮਾ, ਪ੍ਰੇਮ ਸਿੰਘ ਲੰਬੜਦਾਰ ਸੁਹਾਨਾ, ਸਰਦਾਰ ਉਧਮ ਸਿੰਘ ਸੁਹਾਨਾ, ਹਰਪਾਲ ਸਿੰਘ ਚੰਨਾ, ਸੁਰਿੰਦਰ ਸਿੰਘ ਐਮ.ਸੀ ਸੁਹਾਨਾ, ਮੱਖਣ ਸਿੰਘ ਕਜਹੇੜੀ. ਧੀਰਾ ਸੁਖਗੜ ਪੀਰਾ ਮੋਲੀ, ਅਛਰਾ ਸਿੰਘ ਮੋਲੀ, ਗੱਬਰ ਮੋਲੀ, ਗੁਰਮੀਤ ਮੋਲੀ, ਜੱਸੂ ਮੋਲੀ, ਜਗਤਾਰ ਸਿੰਘ ਚਿੱਲਾ, ਡਾਕਟਰ ਬੀ. ਕੇ ਗੋਇਲ, ਬੈਈ ਮੋਲੀ, ਭਗਤ ਸਿੰਘ ਮੋਲੀ, ਰੋਡਾ ਮੋਲੀ, ਬਿੱਲੋ ਕੁੰਭੜਾ ਮਾਸਟਰ ਹਰਬੰਸ ਸਿੰਘ, ਮਾਸਟਰ ਸਰਦੂਲ ਸਿੰਘ, ਪੋਪਾ ਮੋਲੀ, ਮੋਹਨ ਸਿੰਘ,ਹਰਬਿੰਦਰ ਸਿੰਘ ਸੈਣੀ, ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ ਮਟੌਰ, ਤਰਲੋਚਨ ਸਿੰਘ ਮਟੌਰ, ਮਨਦੀਪ ਸਿੰਘ ਮਟੌਰ,ਸੁਰਿੰਦਰ ਸਿੰਘ ਰੋਡਾ,
ਪਰਮਜੀਤ ਸਿੰਘ ਵਿੱਕੀ,ਸਵਰਨ ਸਿੰਘ ਮੋਹਾਲੀ,ਅਮਰੀਕ ਸਿੰਘ ਸਾਬਕਾ ਪੰਚ ਕੁੰਭੜਾ, ਮੇਜਰ ਸਿੰਘ ਕੁੰਭੜਾ, ਗੁਲਜ਼ਾਰ ਸਿੰਘ ਕੁੰਭੜਾ ਅਤੇ
ਨੈਬ ਸਿੰਘ ਸਾਬਕਾ ਸਰਪੰਚ ਕੁੰਭੜਾ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ :

ਕਬੱਡੀ ਕੱਪ ਦੌਰਾਨ ਵਿਧਾਇਕ ਕੁਲਵੰਤ ਸਿੰਘ ਨਾਲ ਹਨ ਭੁਪਿੰਦਰ ਸਿੰਘ ਭਿੰਦਾ, ਹਰਮੇਸ਼ ਸਿੰਘ ਕੁੰਬੜਾ, ਫੂਲਰਾਜ ਸਿੰਘ, ਅਵਤਾਰ ਸਿੰਘ ਮੌਲੀ ਅਤੇ ਹੋਰ

Previous post

ਡੀ ਆਈ ਜੀ ਹਰਚਰਨ ਸਿੰਘ ਭੁੱਲਰ ਅਤੇ ਐਸ ਐਸ ਪੀ ਦੀਪਕ ਪਾਰੀਕ ਨੇ ਛੱਤ ਲਾਈਟਾਂ ’ਤੇ ਆਧੁਨਿਕ ਪੁਲਿਸ ਬੀਟ ਬਾਕਸ ਦੀ ਸ਼ੁਰੂਆਤ ਕੀਤੀ

Next post

ਟ੍ਰੈਫਿਕ ਪੁਲਿਸ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਸਬੰਧੀ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਲਗਾ ਕੇ ਕੀਤਾ ਗਿਆ ਜਾਗਰੂਕ,

Post Comment

You May Have Missed